ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਚਰਚਾ ਵਿਚ ਆਉਣ ਦਾ ਕਾਰਨ ਕੋਈ ਕਾਰਨਾਮਾ ਨਹੀਂ, ਸਗੋਂ ਜਲੰਧਰ ਦੇ ਡੀਸੀਪੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਗਏ ਹੁਕਮ ਹਨ। ਇਨ੍ਹਾਂ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਜਦੋਂ ਕੋਈ ਮੁਲਾਜ਼ਮ ਆਪਣੇ ਡਿਊਟੀ ਪੁਆਇੰਟ ਉਤੇ ਪੁੱਜ ਜਾਂਦਾ ਹੈ ਤਾਂ ਉਸ ਦਾ ਪਹਿਲਾ ਕੰਮ ਹੋਵੇਗਾ ਕਿ ਉਹ ਆਪਣੀ ਸੈਲਫੀ ਖਿੱਚ ਕੇ ਵਟਸਐਪ ਉਤੇ ਬਣੇ ਆਫਿਸ਼ੀਅਲ ਗਰੁੱਪ ਉਤੇ ਪਾਵੇ। ਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਮੁਲਾਜ਼ਮ ਡਿਊਟੀ ਉਤੇ ਪਹੁੰਚਿਆ ਹੈ ਜਾਂ ਨਹੀਂ।
ਹੁਣ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਵਾਲੀ ਥਾਂ ‘ਤੇ ਪੁੱਜਦੇ ਹੀ ਕਰਨਾ ਪਵੇਗਾ ਇਹ ਕੰਮ