ਅੱਜ ਕੱਲ ਦੇ ਆਧੁਨਿਕ ਯੁੱਗ ‘ਚ ਜਿੱਥੇ ਹਰ ਚੀਜ਼ਆਧੁਨਿਕ ਹੁੰਦੀ ਜਾ ਰਹੀ ਹੈ ਉਥੇ ਇਸ ਆਧੁਨਿਕਤਾ ਨੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ । ਕੈਲੀਫੋਰਨੀਆ ਦੀ ਸੀਮੋਨ ਬੋਲੀਵਰ ਯੂਨੀਵਰਸਿਟੀ ਦੁਆਰਾ ਹਾਲ ਹੀ ‘ਚ ਕੀਤੀ ਗਈ ਜਿਸ ‘ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ । ਖੋਜ ਅਨੁਸਾਰ ਦਿਨ ‘ਚ 5 ਘੰਟੇ ਮੋਬਾਈਲ ਦੀ ਵਰਤੋਂ ਨਾਲ ਮੋਟਾਪਾ ਵਧਣ ਦਾ ਖ਼ਤਰਾ 43 ਫੀਸਦੀ ਤੱਕ ਵੱਧ ਜਾਂਦਾ ਹੈ। ਖੋਜ ‘ਚ ਇਸ ਦਾ ਮੁੱਖ ਕਾਰਨ ਮੋਬਾਈਲ ‘ਚ ਸਾਰਾ ਦਿਨ ਵਿਅਸਤ ਰਹਿਣਾ ਦੱਸਿਆ ਗਿਆ ਹੈ , ਜਿਸ ਕਾਰਨ ਆਮ ਤੌਰ ‘ਤੇ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ ਤੇ ਖਾਣਾ-ਪੀਣਾ ਵੱਧ ਜਾਂਦਾ ਹੈ ।
ਖੋਜੀਆਂ ਨੇ ਖੋਜ ‘ਚ 1000 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ । ਜੂਨ ਤੋਂ ਦਸੰਬਰ 2018 ਦਰਮਿਆਨ ਕੀਤੀ ਗਈ ਖੋਜ ‘ਚ ਇਹ ਸਾਹਮਣੇ ਆਇਆ ਹੈ ਕਿ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਵਿਦਿਆਰਥੀ ਮਿੱਠੇ ਪੀਣ ਵਾਲੇ ਪਦਾਰਥ, ਫਾਸਟ ਫੂਡ ਤੇ ਕੈਂਡੀ ਖਾਂਦੇ ਹਨ। ਇਹ ਹੀ ਨਹੀਂ ਕਸਰਤ ਅਤੇ ਸਰੀਰਕ ਗਤੀਵਿਧੀ ਬਹੁਤ ਘੱਟਦੀ ਵੀ ਦਿਖਾਈ ਦਿੱਤੀ । ਇਸਤੋਂ ਇਲਾਵਾ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੇਖੀ ਗਈ। ਖੋਜਕਰਤਾ ਤੇ ਦਿਲ ਦੇ ਰੋਗਾਂ ਦੇ ਮਾਹਰ ਪ੍ਰੋ. ਮਿਰੇਰੀ ਮੈਂਟੀਲਾ-ਮੋਰੋਨ ਨੇ ਇਸ ਸਬੰਧੀ ਕਿਹਾ ਕਿ ਖੋਜ ਤੋਂ ਸਾਹਮਣੇ ਆਇਆ ਹੈ ਕਿ ਮਰੀਜ਼ ਦੇ ਹੱਥਾਂ ਵਿੱਚ ਫੋਨ ਹੀ ਖਰਾਬ ਸਿਹਤ ਦਾ ਮੁੱਖ ਕਾਰਨ ਹੈ। ਮੋਟਾਪਾ ਵਧਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵਧਾਉਂਦਾ ਹੈ।