ਹੁਣ ਮੋਬਾਇਲ ਇੰਟਰਨੈੱਟ ਤੋਂ ਬਿਨ੍ਹਾਂ ਚੱਲੇਗਾ WhatsApp

ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਇਸੇ ਦੇ ਚੱਲਦਿਆਂ WhatsApp ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਸੂਤਰਾਂ ਦੀ ਮੰਨੀਏ ਤਾਂ ਹੁਣ ਇੱਕ ਵੱਡੇ ਬਦਲਾਅ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਵਿੱਚ WhatsApp desktop version ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਆਪਣੇ ਮੋਬਾਇਲ ਨੂੰ ਇੰਟਰਨੈੱਟ ਤੋਂ ਬਿਨ੍ਹਾਂ ਹੀ ਆਪਣੇ ਕੰਪਿਊਟਰ ‘ਤੇ ਵਰਤ ਸਕਣਗੇ ।

ਜ਼ਿਕਰਯੋਗ ਹੈ ਕਿ WhatsApp ਵੱਲੋਂ ਸਾਲ 2015 ਵਿੱਚ ਵੈੱਬ ਵਰਜ਼ਨ ਲਾਂਚ ਕੀਤਾ ਗਿਆ ਸੀ । ਜਿਸ ਰਾਹੀਂ ਚੈਟ ਨੂੰ ਕੰਪਿਊਟਰ ‘ਤੇ ਮਾਨੀਟਰ ਕੀਤਾ ਜਾ ਸਕਦਾ ਹੈ, ਪਰ ਇਸ ਦੇ ਇਸਤੇਮਾਲ ਲਈ ਯੂਜ਼ਰਸ ਨੂੰ ਪਹਿਲਾਂ ਆਪਣੇ ਫੋਨ ਨੂੰ ਇੰਟਰਨੈਟ ਨਾਲ ਜੋੜਣਾ ਪੈਂਦਾ ਹੈ । 

ਇਸ ਮਾਮਲੇ ਵਿੱਚ ਕੰਪਨੀ ਨੇ ਖੁਲਾਸਾ ਕੀਤਾ ਕਿ ਕੰਪਨੀ ਇੱਕ ਯੂਨੀਵਰਸਲ ਵਿੰਡੋਜ਼ ਪਲੇਟਫਾਰਮ (UWP) ਐਪ ‘ਤੇ ਕੰਮ ਕਰ ਸਕਦੀ ਹੈ । ਇਸ ਤੋਂ ਇਲਾਵਾ ਕੰਪਨੀ ਵੱਲੋਂ ਇੱਕ ਨਵੇਂ ਮਲਟੀ-ਪਲੇਟਫਾਰਮ ਸਿਸਟਮ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜੋ ਫ਼ੋਨ ਬੰਦ ਹੋਣ ਤੋਂ ਬਾਅਦ ਵੀ ਕੰਮ ਕਰੇਗਾ ।

Vinkmag ad

Read Previous

ਕੈਲੇਫ਼ੋਰਨੀਆ ਵਿਚ ਗੋਲੀਬਾਰੀ, 3 ਹਲਾਕ

Read Next

ਲੁਧਿਆਣਾ ਜ਼ਿਲ੍ਹੇ ਦੀ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ‘ਚ ਕਰਾਈ ਬੱਲੇ-ਬੱਲੇ, ਜਿੱਤਿਆ ਸੋਨ ਤਮਗਾ