ਭਾਰਤ, ਬੰਗਲਾਦੇਸ਼, ਨੇਪਾਲ ਤੇ ਮਿਆਮਾਂਰ ‘ਚ ਹੜ੍ਹ ਨਾਲ 600 ਲੋਕਾਂ ਦੀ ਮੌਤ

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ, ਬੰਗਲਾਦੇਸ਼, ਨੇਪਾਲ ਅਤੇ ਮਿਆਮਾਂਰ ‘ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਨਾਲ ਲੱਗਭੱਗ 600 ਲੋਕਾਂ ਦੀ ਮੌਤ ਹੋ ਗਈ ਅਤੇ 2.5 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਤੋਨਿਆ ਗੁਤਾਰੇਸ ਦੇ ਉਪ ਬੁਲਾਰਾ ਫਰਹਾਨ ਹੱਕ ਨੇ ਦੱਸਿਆ ਕਿ ਪੰਜ ਲੱਖ ਤੋਂ ਜ਼ਿਆਦਾ ਲੋਕ ਬੇਘਰ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ 600 ਲੋਕ ਮਾਨਸੂਨ ਸੰਬੰਧੀ ਘਟਨਾਵਾਂ ‘ਚ ਮਾਰੇ ਗਏ ਹਨ।
ਹੱਕ ਨੇ ਕਿਹਾ ਕਿ ਮਨੁੱਖੀ ਮਦਦ ਮੁਹੱਈਆ ਕਰਾਉਣ ਵਾਲੇ ਸੰਯੁਕਤ ਰਾਸ਼ਟਰ ਦੇ ਮੁਲਾਜ਼ਮਾਂ ਅਨੁਸਾਰ ‘ਭਾਰਤ, ਬੰਗਲਾਦੇਸ਼, ਨੇਪਾਲ ਅਤੇ ਮਿਆਮਾਂਰ ‘ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਨਾਲ 2.5 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ, ਜਿਸ ‘ਚੋਂ ਪੰਜ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ।’ ਭਾਰਤ ‘ਚ ਤਿੰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਅਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਯੂਨੀਸੇਫ਼ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਯੋਜਨਾ ਅਤੇ ਸਮੱਰਥਨ ਕਰਨ ਲਈ ਕੰਮ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਟੁੱਟੀਆਂ ਸੜਕਾਂ, ਪੁਲ ਅਤੇ ਰੇਲਵੇ ਲਾਈਨਾਂ ਕਾਰਨ ਕਈ ਇਲਾਕਿਆਂ ‘ਚ ਪਹੁੰਚ ਹਾਲੇ ਵੀ ਸੰਭਵ ਨਹੀਂ ਹੈ। ਬੱਚਿਆਂ ਲਈ ਸਭ ਤੋਂ ਵੱਡੀ ਜ਼ਰੂਰਤ ਸਾਫ਼ ਪਾਣੀ, ਬਿਮਾਰੀ ਫੈਲਣ ਤੋਂ ਰੋਕਣ ਲਈ ਸਵੱਛਤਾ ਸੰਬੰਧੀ ਚੀਜ਼ਾਂ ਦੀ ਪੂਰਤੀ, ਖਾਧ ਪਦਾਰਥਾਂ ਦੀ ਅਪੂਰਤੀ ਅਤੇ ਕੈਂਪਾਂ ‘ਚ ਬੱਚਿਆਂ ਦੇ ਖੇਡਣ ਲਈ ਸਾਫ਼ ਸਥਾਨ ਹੈ। ਭਾਰਤ ‘ਚ ਅਸਾਮ, ਬਿਹਾਰ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਬਾਕੀ ਪੂਰਬ ਉੱਤਰ ਸੂਬਿਆਂ ‘ਚ ਇੱਕ ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ, ਜਿਨ੍ਹਾਂ ‘ਚ 43 ਲੱਖ ਬੱਚੇ ਹਨ। ਸਥਿਤੀ ਦੇ ਵਿਗੜਨ ਨਾਲ ਇਨ੍ਹਾਂ ਅੰਕੜਿਆਂ ਦੇ ਵਧਣ ਦਾ ਖਦਸ਼ਾ ਹੈ। ਇਕੱਲੇ ਅਸਾਮ ‘ਚ ਹੜ੍ਹ ਕਾਰਨ ਕਰੀਬ 2000 ਸਕੂਲ ਨੁਕਸਾਨੇ ਗਏ ਹਨ।

Vinkmag ad

Read Previous

ਹੁਣ ਨਵਾਂ Google Chrome ਬਦਲੇਗਾ ਤੁਹਾਡਾ ਬ੍ਰਾਊਜ਼ਿੰਗ ਐਕਸਪੀਰੀਅੰਸ

Read Next

ऑक्सीजन के लिए फिर गुहार: ऑक्सीजन के लिए कैप्टन ने केंद्र को भेजा पत्र, दो दिन में दूसरी बार कोटा बढ़ाने की मांग