ਗੁਰਦੁਆਰਾ ਬੀਬਾ ਨਰੰਜਨ ਕੌਰ ਬਸ਼ੀਰਪੁਰਾ ਵਿਖੇ ਕੀਤਾ ਚੰਦਨ ਗਰੇਵਾਲ ਦਾ ਕੀਤਾ ਸਨਮਾਨਤ

ਜਲੰਧਰ 12 ਜੂਨ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਗਾਂ ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਮੀਤ ਪ੍ਰਧਾਨ ਚੰਦਨ ਗਰੇਵਾਲ ਨੇ ਸਨਮਾਨ ਸਮਰੋਹ ਦੌਰਾਨ ਸਬੋਧਨ ਕਰਦਿਆ ਕਹੇ। ਅੱਜ ਗੁਰਦੁਆਰਾ ਬੀਬਾ ਨਰੰਜਨ ਕੌਰ ਬਸ਼ੀਰਪੁਰਾ ਵਿਖੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਵਲੋਂ ਸੀਨੀਅਰ ਆਗੂਆਂ ਦਾ ਸਨਮਾਨ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਿਸ ਵਿਚ ਸ਼੍ਰੀ ਚੰਦਨ ਗਰੇਵਾਲ ਮੀਤ ਪ੍ਰਧਾਨ ਸ਼੍ਰੀ ਸੁਬਾਸ਼ ਸੋਂਧੀ ਮੀਤ ਪ੍ਰਧਾਨ ਐਸ ਸੀ ਵਿੰਗ, ਰਣਜੀਤ ਸਿੰਘ ਰਾਣਾ ਜਥੇਬੰਧਕ ਸਕੱਤਰ ਪੰਜਾਬ, ਇਕਬਾਲ ਸਿੰਘ ਢੀਂਡਸਾ ਜਥੇਬੰਧਕ ਸਕੱਤਰ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਬਾਬਾ ਜੀ ਵਲੋਂ ਸਾਰੇ ਹੀ ਨਵੇਂ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2022 ਵਿਚ ਬਣੇਗੀ ਜਿਸ ਲਈ ਵਰਕਰਾਂ ਵਲੋਂ ਕਮਰਕੱਸੇ ਕੱਸ ਲਏ ਗਏ ਹਨ, ਕਾਗਰਸ ਸਰਕਾਰ ਨੇ ਲੋਕਾਂ ਨਾਲ ਵਾਇਦਾ ਖਲਾਸੀ ਕਰਕੇ ਵਿਸ਼ਵਾਸ਼ਘਾਤ ਕੀਤਾ ਹੈ।ਲੋਕਾਂ ਵਲੋਂ ਕਾਗਰਸ ਦਾ ਬਿਸਤਰਾ ਗੋਲ ਕਰਨ ਲਈ ਸ੍ਰ. ਬਾਦਲ ਦੇ ਕੀਤੇ ਕੰਮਾਂ ਦੀ ਹਰ ਪਾਸੇ ਸ਼ਲਾਂਘਾ ਕੀਤੀ ਜਾ ਰਹੀ ਹੈ।ਇਸ ਮੌਕੇ ਮਹਿੰਦਰ ਸਿੰਘ, ਸੁਖਦੇਵ ਸਿੰਘ ਸੂਚੀ ਪਿੰਡ, ਮਲਕਿੰਦਰ ਸਿੰਘ ਸੈਣੀ, ਜਗਜੀਤ ਸਿੰਘ ਖਾਲਸਾ, ਸਨੀ ਸਹੋਤਾ, ਲਾਲ ਚੰਦ, ਪਰਮਿੰਦਰ ਸਿੰਘ ਭਾਟੀਆ, ਫੁੰਮਣ ਸਿੰਘ, ਸੰਦੀਪ ਸਿੰਘ, ਰਾਹੁਲ ਸਹੋਤਾ, ਠੇਕੇਦਾਰ ਓਮ ਪ੍ਰਕਾਸ਼, ਜਗਜੀਤ ਸਿੰਘ ਬਾਵਾ, ਹਰਪ੍ਰੀਤ ਸਿੰਘ ਹੈਪੀ, ਬਲਦੇਵ ਸਿੰਘ ਬਿੰਦੀ, ਹਰਜਿੰਦਰ ਸਿੰਘ ਕੰਗ, ਜਸਬੀਰ ਸਿੰਘ ਬੱਬੂ, ਬਲਵਿੰਦਰ ਸਿੰਘ ਬੀਰਾ ਸ਼ਾਮਲ ਸਨ।

ਫੋਟੋ ਕੇਪਸ਼ਨ
ਬਸੀਰਪੁਰਾ ਵਿਖੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਵਲੋਂ ਸ਼੍ਰੀ ਚੰਦਨ ਗਰੇਵਾਲ, ਰਣਜੀਤ ਸਿੰਘ ਰਾਣਾ, ਸੁਭਾਸ਼ ਸੋਂਧੀ, ਇਕਬਾਲ ਸਿੰਘ ਢੀਂਡਸਾ, ਦਾ ਸਨਮਾਨ ਕਰਦੇ ਹੋਏ ਦਿਖਾਈ ਦੇ ਰਹੇ ਹਨ।

Vinkmag ad

Read Previous

UP: सरकार ने लिया बड़ा फैसला- सिगरेट, बीड़ी, खैनी जैसे तंबाकू उत्पाद बेचने से पहले लेना होगा लाइसेंस

Read Next

6 हफ्तों में इन राज्यों में डबल हो गए मरने वालों की संख्या