ਹੁਸ਼ਿਆਰਪੁਰ: ਸਮਾਜ ਸੇਵੀ ਸੰਸਥਾਵਾਂ ਦਿਸ਼ਾਦੀਪ , ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਭਾਈ ਘਨਈਆ ਜੀ ਮਿਸ਼ਨ ਦੇ ਅਹੁਦੇਦਾਰਾਂ ਲਾਇਨ ਐਸ ਐਮ ਸਿੰਘ, ਸੰਸਥਾਪਕ ਅਤੇ ਚੀਫ਼ ਅੈਗਜ਼ੀਕਿਊਟਿਵ ਅਫ਼ਸਰ, ਮਨਮੋਹਨ ਸਿੰਘ ਪ੍ਰਧਾਨ ਅਤੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਸਰਪ੍ਰਸਤ , ਦੀ ਅਗਵਾਈ ਵਿਚ ਇੱਕ ਵਫ਼ਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ,ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਉਨ੍ਹਾਂ ਦੇ ਹੁਸ਼ਿਅਰਪੁਰ ਵਾਲੇ ਨਿੱਜੀ ਨਿਵਾਸ ਸਥਾਨ ਤੇ ਮਿਲਿਆ। ਜਿਸ ਵਿਚ ਕੈਪਟਨ ਜਸਵਿੰਦਰ ਸਿੰਘ, ਤਰਸੇਮ ਜਲੰਧਰੀ ਅਤੇ ਕੁਮਾਰ ਜੀਵ ਚੁੰਬਰ ਸ਼ਾਮਲ ਸਨ ਨੇ ਮੰਗ ਕੀਤੀ ਕਿ ਕੋਵਿਡ ਮਹਾਂਮਾਰੀ ਖਾਤਮੇ ਦੇ ਨੇੜੇ ਹੈ , ਇਸ ਲਈ ਹੁਣ ਨੇਤਰਦਾਨ ਮੁਹਿੰਮ ਅਤੇ ਖ਼ੂਨਦਾਨ ਮੁਹਿੰਮ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ , ਹੋਰ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਵਿਸਾਖੀ ,ਹੋਲਾ ਮਹੱਲਾ, ਦੀਵਾਲੀ ਅਤੇ ਮਾਘੀ ਆਦਿ ਉੱਤੇ ਸੰਗਤਾਂ ਨੂੰ ਖੂਨਦਾਨ ਅਤੇ ਨੇਤਰਦਾਨ ਕਰਨ ਲਈ ਪ੍ਰੇਰਣਾ ਕੈਂਪਾਂ ਦਾ ਆਯੋਜਨ ਕਰਕੇ ਅਤੇ ਹਰ ਐਤਵਾਰ , ਮੱਸਿਆ ਸੰਗਰਾਂਦ ਉਤੇ ਵੀ ਇਹ ਕੈਂਪ ਅਯੋਜਨ ਕਰਨ ਲਈ ਕਮੇਟੀ ਵਿਚਾਰ ਉਪਰੰਤ ਇਹਨਾਂ ਸੰਸਥਾਵਾਂ ਨੂੰ ਅਗਵਾਈ ਦੇਵੇ । ਇਸ ਵਫਦ ਨੂੰ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਐਸ ਜੀ ਪੀ ਸੀ ਦੇ ਅਗਲੇ ਇਜਲਾਸ ਵਿਚ ਇਸ ਮਤੇ ਨੂੰ ਵਿਚਾਰ ਅਧੀਨ ਲਿਆ ਕੇ ਇਕ ਉੱਚ ਪੱਧਰੀ ਕਮੇਟੀ ਬਣਾਉਣ ਦੀ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਇਹ ਮਨੁੱਖਤਾ ਅਤੇ ਭਾਈਵਾਲਤਾ ਪ੍ਰਤੀ ਪ੍ਰੇਰਿਤ ਇਹ ਇੱਕ ਨਿਰੋਲ ਨੇਕ, ਨਿਸ਼ਕਾਮ ਅਤੇ ਨਿੱਗਰ ਪੁਨੀਤ ਕਾਰਜ ਹੈ। ਵਫਦ ਵੱਲੋਂ ਪ੍ਰਧਾਨ ਸਾਹਿਬ ਨੂੰ ਸਿਰੋਪਾਓ ਵੀ ਪ੍ਰਦਾਨ ਕੀਤਾ ਗਿਆ ਅਤੇ ਪ੍ਰਧਾਨ ਸਾਹਿਬ ਅਤੇ ਸਾਥੀਆਂ ਨੇ ਮਨਮੋਹਨ ਸਿੰਘ ਨੂੰ ਨੇਤਰਦਾਨ ਅੈਸੋਸੀਏਸ਼ਨ ਦਾ ਪ੍ਰਧਾਨ ਬਨਣ ਤੇ ਵਧਾਈ ਅਤੇ ਸਿਰੋਪਾ ਪ੍ਰਦਾਨ ਕੀਤਾ ..
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਖਾਂ ਦਾਨ ਅਤੇ ਖ਼ੂਨ ਦਾਨ ਦੇ ਖੇਤਰ ਵਿੱਚ ਸਿਰਮੌਰ ਬਣੇ