ਆਪਣੀ ਇਸ ਕਾਮਯਾਬੀ ਬਾਰੇ ਗੱਲ ਕਰਦਿਆਂ ਸ਼ਿਵਾਂਸ਼ ਨੇ ਦੱਸਿਆ ਕਿ ਆਪਣੀ ਪ੍ਰੀਖਿਆ ਦੀ ਤਿਆਰੀ ਲਈ ਸੋਸ਼ਲ ਮੀਡੀਆ ਤੋਂ ਸ਼ੁਰੂ ਤੋਂ ਹੀ ਦੂਰ ਰਿਹਾ ਹੈ ਅਤੇ ਦਿਨ ਵਿੱਚ 7 ਤੋਂ 8 ਘੰਟੇ ਪੜ੍ਹਾਈ ਕਰਦਾ ਸੀ । ਉਸ ਨੇ ਦੱਸਿਆ ਕਿ ਉਸ ਦੀ ਇਸ ਕਾਮਯਾਬੀ ਪਿੱਛੇ ਉਸ ਦੇ ਮਾਤਾ-ਪਿਤਾ ਅਤੇ ਅਧਿਅਪਕਾਂ ਦਾ ਹੱਥ ਹੈ । ਸ਼ਿਵਾਂਸ਼ ਨੇ ਆਪਣੀ ਕਾਮਯਾਬੀ ਤੋਂ ਬਾਅਦ ਇਸ ਤਰ੍ਹਾਂ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਸੋਸ਼ਲ ਮੀਡੀਆ ਦੂਰ ਰਹਿਣ ਦੀ ਸਲਾਹ ਦਿੱਤੀ ਹੈ । ਸ਼ਿਵਾਂਸ਼ ਦੇ ਪਿਤਾ ਡਾਕਟਰ ਸਤੀਸ਼ ਜਿੰਦਲ ਨੇ ਕਿਹਾ ਉਨ੍ਹਾਂ ਨੂੰ ਆਪਣੇ ਬੇਟੇ ਦੀ ਇਸ ਕਾਮਯਾਬੀ ‘ਤੇ ਬਹੁਤ ਖੁਸ਼ੀ ਹੈ । ‘All India Institute of Medical Sciences’ ਨੇ ਆਪਣੇ ਨਤੀਜੇ ਐਲਾਨ ਦਿੱਤੇ ਹਨ । ਜਿਸ ਵਿੱਚ ਇਸ ਸਾਲ ਬਠਿੰਡਾ ਦੇ ਰਹਿਣ ਵਾਲੇ ਸ਼ਿਵਾਂਸ਼ਜਿੰਦਲ ਨੇ ਇਸ ਪ੍ਰੀਖਿਆ ਵਿਚੋਂ 40ਵਾਂ ਰੈਂਕ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ । ਸ਼ਿਵਾਂਸ਼ ਵੱਲੋਂ ਇਹ ਰੈਂਕ ਹਾਸਿਲ ਕਰਨ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਹੁੱਲ ਬਣਿਆ ਹੋਇਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ NEET 2019 ਦੇ ਨਤੀਜੇ ਐਲਾਨੇ ਗਏ ਸਨ । ਇਸ ਸਾਲ ਰਾਜਸਥਾਨ ਦੇ ਨਲਿਨ ਖੰਡੇਲਵਾਲ ਨੇ ਟਾਪ ਕੀਤਾ ਹੈ । ਉਨ੍ਹਾਂ ਨੇ ਕੁੱਲ 720 ਅੰਕਾਂ ‘ਚੋਂ 701 ਅੰਕ ਹਾਸਲ ਕੀਤੇ ਹਨ ਜਦਕਿ ਦੂਸਰੇ ਸਥਾਨ ‘ਤੇ ਦਿੱਲੀ ਦੇ ਭਾਵਿਕ ਬਾਂਸਲ ਆਏ ਹਨ। ਉਨ੍ਹਾਂ ਨੇ 700 ਅੰਕ ਹਾਸਿਲ ਕੀਤੇ ਹਨ । ਉੱਥੇ ਉੱਤਰ ਪ੍ਰਦਸ਼ ਦੇ ਅਕਸ਼ਤ ਕੌਸ਼ਿਕ 700 ਅੰਕਾਂ ਨਾਲ ਤੀਸਰੇ ਨੰਬਰ ‘ਤੇ ਹਨ । ਲੜਕੀਆਂ ‘ਚ ਤੇਲੰਗਾਨਾ ਦੀ ਮਾਧੁਰੀ ਰੈੱਡੀ ਨੇ ਪਹਿਲਾ ਰੈਂਕ ਹਾਸਲ ਕੀਤਾ ਹੈ ਚੰਡੀਗੜ੍ਹ ਦੇ 73.24 ਫ਼ੀਸਦੀ ਵਿਦਿਆਰਥੀਆਂ ਨੇ NEET 2019 ‘ਚ ਕੁਆਲੀਫਾਈ ਕੀਤਾ ਹੈ ।