ਅੱਜ ਦੇ ਸਮੇਂ ਵਿੱਚ ਧੋਖਾਧੜੀ ਦੀਆਂ ਵਾਰਦਾਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ । ਅਜਿਹੇ ਮਾਮਲਿਆਂ ਵਿੱਚ ਨਰਕ ਮੋਦੀ ਸਮੇਤ ਹੋਰ ਵੀ ਬਹੁਤ ਸਾਰੇ ਵੱਡੇ ਕਾਰੋਬਾਰੀ ਸ਼ਾਮਿਲ ਹਨ ਜੋ ਬੈਂਕਾਂ ਤੋਂ ਪੈਸਾ ਲਾਇ ਕੇ ਉਨ੍ਹਾਂ ਨੂੰ ਚੂਨਾ ਲਗਾ ਕੇ ਦੂਜੇ ਦੇਸ਼ਾਂ ਵਿੱਚ ਭੱਜ ਗਏ ਹਨ । ਬੈਂਕਾਂ ਨੂੰ ਚੂਨਾ ਲਗਾਉਣ ਵਾਲੇ ਮਾਮਲੇ ਵਿੱਚ ਹੁਣ ਕੇਂਦਰ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ । ਜਿਸ ਵਿੱਚ ਕੇਂਦਰ ਸਰਕਾਰ ਨੇ ਸਖਤੀ ਕਰਦੇ ਹੋਏ ਲੋਕਾਂ ਨੂੰ ਵਿਦੇਸ਼ ਮੰਤਰਾਲੇ ਤੋਂ NOC ਲੈਣ ਲਈ ਕਿਹਾ ਗਿਆ ਹੈ । ਕੇਂਦਰ ਸਰਕਾਰ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਜਿਹੜੇ ਲੋਕ ਦੂਜੇ ਦੇਸ਼ ਦੀ ਨਾਗਰਿਕਤਾ ਹਾਸਿਲ ਕਰਨਾ ਚਾਹੁੰਦੇ ਹਨ ਉਹ ਵਿਦੇਸ਼ ਮੰਤਰਾਲੇ ਤੋਂ NOC ਹਾਸਿਲ ਕਰਨ । ਦਰਅਸਲ, ਹੁਣ ਤੱਕ ਪੁਲਿਸ ਵੱਲੋਂ NOC ਦਿੱਤੀ ਜਾਂਦੀ ਸੀ, ਜਿਸਦੇ ਆਧਾਰ ‘ਤੇ ਹੀ ਲੋਕ ਦੂਜੇ ਦੇਸ਼ਾਂ ਵਿਚ ਨਾਗਰਿਕਤਾ ਹਾਸਿਲ ਕਰ ਲੈਂਦੇ ਸਨ । ਪਰ ਹੁਣ ਵਿਦੇਸ਼ ਮੰਤਰਾਲੇ ਦੇ ਨਵੇਂ ਆਦੇਸ਼ਾਂ ਅਨੁਸਾਰ ਦੂਜੇ ਦੇਸ਼ ਦੀ ਨਾਗਰਿਕਤਾ ਲੈਣ ਲਈ ਹੁਣ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦੇਣੀ ਪਵੇਗੀ । ਵਿਦੇਸ਼ ਮੰਤਰਾਲੇ ਤੋਂ ਬਾਅਦ ਦੂਜੇ ਦੇਸ਼ ਦੀ ਨਾਗਰਿਕਤਾ ਲੈਣ ਦੇ ਚਾਹਵਾਨ ਦੇ ਸਾਰੇ ਰਿਕਾਰਡ ਦੀ ਜਾਂਚ ਕੇਂਦਰੀ ਖੂਫ਼ੀਆ ਏਜੇਂਸੀਆਂ ਕਰਨਗੀਆਂ । ਖੂਫ਼ੀਆ ਏਜੇਂਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਵਿਦੇਸ਼ ਮੰਤਰਾਲੇ ਵੱਲੋਂ NOC ਜਾਰੀ ਕੀਤੀ ਜਾਵੇਗੀ ।
ਵਿਦੇਸ਼ ਜਾਣ ਵਾਲਿਆਂ ਲਈ ਖਤਰੇ ਦੀ ਘੰਟੀ, ਪੱਕੇ ਹੋਣ ਲਈ ਐਨ.ੳ.ਸੀ ਲੈਣਾ ਹੁਣ ਹੋਰ ਹੋਇਆ ਔਖਾ